ਵੈਬਿਨਾਰ: ਜੋੜਾਂ ਦਾ ਸੈਲੂਲਰ ਐਟਲਸ (ਨਕਸ਼ਾ) ਹੋਣਾ ਰਾਇਮੇਟਾਇਡ ਗਠੀਏ ਵਾਲੇ ਲੋਕਾਂ ਲਈ ਕਿਉਂ ਮਾਇਨੇ ਰੱਖਦਾ ਹੈ?

ਜੂਨ 2019 ਨੂੰ ਰਿਕਾਰਡ ਕੀਤਾ ਗਿਆ

ਇਸ ਵੈਬਿਨਾਰ ਦੇ ਮਾਹਰ ਬੁਲਾਰੇ ਪ੍ਰੋਫੈਸਰ ਕ੍ਰਿਸ ਬਕਲੇ ਸਨ, ਜੋ ਬਰਮਿੰਘਮ ਅਤੇ ਆਕਸਫੋਰਡ ਯੂਨੀਵਰਸਿਟੀਆਂ ਵਿੱਚ ਟ੍ਰਾਂਸਲੇਸ਼ਨਲ ਰਾਇਮੈਟੋਲੋਜੀ ਦੇ ਕੈਨੇਡੀ ਪ੍ਰੋਫੈਸਰ ਹਨ ਅਤੇ ਆਕਸਫੋਰਡ ਵਿੱਚ ਕੈਨੇਡੀ ਇੰਸਟੀਚਿਊਟ ਆਫ਼ ਰਾਇਮੈਟੋਲੋਜੀ ਵਿੱਚ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਵੀ ਹਨ। ਉਹ ਆਰਥਰਾਈਟਿਸ ਥੈਰੇਪੀ ਐਕਸਲਰੇਸ਼ਨ ਪ੍ਰੋਗਰਾਮ (ਏ-ਟੈਪ) ਦੀ ਅਗਵਾਈ ਕਰਦੇ ਹਨ ਜਿਸਦਾ ਉਦੇਸ਼ ਰਾਇਮੇਟਾਇਡ ਗਠੀਏ ਵਰਗੀਆਂ ਇਮਿਊਨ-ਮੇਡੀਏਟਿਡ ਸੋਜਸ਼ ਬਿਮਾਰੀਆਂ ਦੀ ਇੱਕ ਸ਼੍ਰੇਣੀ ਵਿੱਚ "ਸਟ੍ਰੈਟੀਫਾਈਡ ਪੈਥੋਲੋਜੀ" ਪ੍ਰਦਾਨ ਕਰਨਾ ਹੈ, ਤਾਂ ਜੋ ਸਹੀ ਦਵਾਈ ਲਈ ਸਹੀ ਬਿਮਾਰੀ ਸੰਕੇਤ ਦੀ ਚੋਣ ਕੀਤੀ ਜਾ ਸਕੇ। ਇਸ ਵੈਬਿਨਾਰ ਵਿੱਚ ਪ੍ਰੋਫੈਸਰ ਬਕਲੇ ਨੇ ਜੁਆਇੰਟ ਐਟਲਸ ਪ੍ਰੋਜੈਕਟ ਬਾਰੇ ਗੱਲ ਕੀਤੀ, ਅਤੇ ਇਹ ਕਿਵੇਂ ਜੋੜ ਦੀ "ਗੂਗਲ ਮੈਪ" ਪਰਿਭਾਸ਼ਾ ਪ੍ਰਦਾਨ ਕਰਕੇ ਗਠੀਏ ਦੇ ਸੈਲੂਲਰ ਕਾਰਨਾਂ ਦੀ ਚੱਲ ਰਹੀ ਜਾਂਚ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ।.